Episodios

  • What is road rage and how to deal with it? - ਜਾਣੋ ਕਿ ਸੜਕ ‘ਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਡਰਾਇਵਰੀ ਜਾਂ ਵਿਵਹਾਰ ਨਾਲ ਕਿਵੇਂ ਨਜਿੱਠਣਾ ਹੈ
    Jul 12 2024
    Aggressive driving is a continuum of bad driving behaviours which increase crash risk and can escalate to road rage. People who engage in road rage may be liable for traffic offences in Australia, have their car insurance impacted and most importantly put their lives and those of others at risk. Learn about the expectations around safe, responsible driving and what to do when you or a loved one are involved in a road rage incident. - ਵਾਰ-ਵਾਰ ਡਰਾਈਵਿੰਗ ਕਰਦੇ ਸਮੇਂ ਮਾੜਾ ਵਿਵਹਾਰ ਕਰਨ ਨਾਲ ਡਰਾਈਵਿੰਗ ਦਾ ਜੋਖਮ ਵੱਧ ਜਾਂਦਾ ਹੈ। ਜਿਹੜੇ ਲੋਕ ਰੋਡ ਰੇਜ ਮਾਮਲਿਆਂ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ 'ਤੇ ਟ੍ਰੈਫਿਕ ਅਪਰਾਧ ਦਾਇਰ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇਸ ਨਾਲ ਉਹਨਾਂ ਦੇ ਕਾਰ ਬੀਮੇ 'ਤੇ ਵੀ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਜੋ ਸਭ ਤੋਂ ਮਹੱਤਵਪੂਰਣ ਗੱਲ ਹੈ ਉਹ ਇਹ ਹੈ ਕਿ ਰੋਡ ਰੇਜ ਕਾਰਨ ਦੋਸ਼ੀ ਅਤੇ ਸੜਕ 'ਤੇ ਮੌਜੂਦ ਹੋਰ ਲੋਕਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ।
    Más Menos
    9 m
  • Why are Indigenous protocols important for all Australians? - ਜਾਣੋ ਕਿ ਸਵਦੇਸ਼ੀ ਪ੍ਰੋਟੋਕੋਲ ਸਾਰਿਆਂ ਲਈ ਮਹੱਤਵਪੂਰਨ ਕਿਉਂ ਹਨ?
    Jul 8 2024
    Observing the cultural protocols of Aboriginal and Torres Strait Islander peoples is an important step towards understanding and respecting the First Australians and the land we all live on. - ਆਸਟ੍ਰੇਲੀਆ ਦੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਸੱਭਿਆਚਾਰਕ ਪ੍ਰੋਟੋਕੋਲ ਕੀ ਹਨ? ਇਹ ਜਾਨਣਾ ਇਸ ਲਈ ਜ਼ਰੂਰੀ ਹੈ ਤਾਂ ਜੋ ਇਹ ਧਰਤੀ ਜਿਸ ‘ਤੇ ਅਸੀਂ ਰਹਿੰਦੇ ਹਾਂ, ਇਸ ਦੇ ਪਰੰਪਰਾਗਤ ਮਾਲਕਾਂ ਨੂੰ ਚੰਗੀ ਤਰਾਂ ਨਾਲ ਸਮਝਿਆ ਜਾ ਸਕੇ ਅਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇ।
    Más Menos
    9 m
  • How to lodge your tax return in Australia - ਆਸਟ੍ਰੇਲੀਆ ਵਿੱਚ ਟੈਕਸ ਰਿਟਰਨ ਸਬੰਧੀ ਜਾਣਕਾਰੀ
    Jun 27 2024
    In Australia, 30 June marks the end of the financial year and the start of tax time. Knowing your obligations and rebates you qualify for, helps avoid financial penalties and mistakes. Learn what to do if you received family support payments, worked from home, are lodging a tax return for the first time, or need free independent advice. - ਜੇਕਰ ਤੁਸੀਂ ਆਸਟ੍ਰੇਲੀਆ ਦੇ ਨਿਵਾਸੀ ਹੋ ਤਾਂ 1 ਜੁਲਾਈ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਸਮੇਂ ਤੁਹਾਨੂੰ ਪਿਛਲੇ ਸਾਲ ਦੀ ਆਮਦਨ ਦਾ ਐਲਾਨ ਕਰਨਾ ਲਾਜ਼ਮੀ ਹੈ। ਅਜਿਹਾ ਕਰਨਾ ਲਾਜ਼ਮੀ ਇਸ ਲਈ ਹੈ ਤਾਂ ਜੋ ਟੈਕਸ ਕਟੌਤੀਆਂ ਦਾ ਹਿਸਾਬ ਲਗਾ ਕੇ ਤੁਹਾਨੂੰ ਬਣਦਾ ਰਿਫੰਡ ਮਿਲ ਸਕੇ। ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਵੱਲੋਂ ਤੁਹਾਡੀ ਆਮਦਨ ਅਤੇ ਕਟੌਤੀਆਂ ਦਾ ਪੂਰਾ ਮੁਲਾਂਕਣ ਕਰ ਕੇ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਤੁਸੀਂ ਕਿੰਨੇ ਰਿਫੰਡ ਦੇ ਹੱਕਦਾਰ ਹੋ ਜਾਂ ਤੁਸੀਂ ਕਿੰਨੇ ਕਰਜ਼ੇ ਲਈ ਜਵਾਬਦੇਹ ਹੋ।
    Más Menos
    10 m
  • How to recycle electronic items and batteries in Australia - ਆਸਟ੍ਰੇਲੀਆ ‘ਚ ਇਲੈਕਟ੍ਰਾਨਿਕ ਵਸਤੂਆਂ ਅਤੇ ਬੈਟਰੀਆਂ ਨੂੰ ਠੀਕ ਢੰਗ ਨਾਲ ਰੀਸਾਈਕਲ ਕਰਨ ਬਾਰੇ ਜਾਣਕਾਰੀ
    Jun 26 2024
    Many common household items such as mobile phones, TVs, computers, chargers, and other electronic devices, including their batteries, contain valuable materials that can be repurposed for new products. Electronic items we no longer use, or need are considered e-waste. Across Australia, there are government-backed programs available that facilitate the safe disposal and recycling of e-waste at no cost. - ਬਹੁਤ ਸਾਰੀਆਂ ਆਮ ਘਰੇਲੂ ਵਸਤੂਆਂ ਜਿਵੇਂ ਕਿ ਮੋਬਾਈਲ ਫੋਨ, ਟੀਵੀ, ਕੰਪਿਊਟਰ, ਚਾਰਜਰ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਵਿੱਚ ਬੈਟਰੀਆਂ ਸਮੇਤ ਬਹੁਤ ਸਾਰੀ ਹੋਰ ਕੀਮਤੀ ਸਮੱਗਰੀ ਅਜਿਹੀ ਹੁੰਦੀ ਹੈ ਜੋ ਨਵੇਂ ਉਤਪਾਦਾਂ ਲਈ ਦੁਬਾਰਾ ਵਰਤੀ ਜਾ ਸਕਦੀ ਹੈ। ਅਜਿਹੀਆਂ ਇਲੈਕਟ੍ਰਾਨਿਕ ਵਸਤੂਆਂ ਜੋ ਹੁਣ ਵਰਤੋਂ ਵਿੱਚ ਨਹੀਂ ਹਨ, ਉਹਨਾਂ ਨੂੰ 'ਈ-ਵੇਸਟ' ਕਿਹਾ ਜਾਂਦਾ ਹੈ। ਪੂਰੇ ਆਸਟ੍ਰੇਲੀਆ ਵਿੱਚ, ਸਰਕਾਰੀ ਸਹਾਇਤਾ ਪ੍ਰਾਪਤ ਪ੍ਰੋਗਰਾਮ ਉਪਲਬਧ ਹਨ ਜੋ ਬਿਨਾਂ ਕਿਸੇ ਕੀਮਤ ਦੇ ਈ-ਕੂੜੇ ਦੇ ਸੁਰੱਖਿਅਤ ਨਿਪਟਾਰੇ ਅਤੇ ਰੀਸਾਈਕਲਿੰਗ ਦੀ ਸਹੂਲਤ ਦਿੰਦੇ ਹਨ। ਪੇਸ਼ ਹੈ ਰੀਸਾਈਕਲਿੰਗ ਸਬੰਧੀ ਵਿਸਥਾਰਤ ਜਾਣਕਾਰੀ।
    Más Menos
    10 m
  • Exploring the rewards and opportunities of teaching in Australia  - ਆਸਟ੍ਰੇਲੀਆ ਵਿੱਚ ਅਧਿਆਪਕਾਂ ਲਈ ਉਪਲਬਧ ਮੌਕੇ ਅਤੇ ਸਹੂਲਤਾਵਾਂ ਬਾਰੇ ਜਾਣਕਾਰੀ
    Jun 26 2024
    Teaching in Australia offers stable career and professional growth opportunities, making it an attractive field for aspiring educators and career changers. - ਆਸਟ੍ਰੇਲੀਆ ਵਿੱਚ ਅਧਿਆਪਨ (ਟੀਚਿੰਗ) ਇੱਕ ਸਥਿਰ ਕਰੀਅਰ ਅਤੇ ਪੇਸ਼ੇਵਰ ਵਿਕਾਸ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਨੂੰ ਚਾਹਵਾਨ ਸਿੱਖਿਅਕਾਂ ਅਤੇ ਕਰੀਅਰ ਬਦਲਣ ਵਾਲਿਆਂ ਲਈ ਇੱਕ ਆਕਰਸ਼ਕ ਖੇਤਰ ਕਿਹਾ ਜਾ ਸਕਦਾ ਹੈ।
    Más Menos
    15 m
  • Indigenous art: Connection to Country and a window to the past - ਸਵਦੇਸ਼ੀ ਕਲਾ: ਦੇਸ਼ ਨਾਲ ਸਬੰਧ ਅਤੇ ਅਤੀਤ ਨੂੰ ਦਰਸਾਉਂਦਾ ਨਿਵਕੇਲਾ ਮਾਧਿਅਮ
    Jun 14 2024
    Embracing their oral traditions, Aboriginal and Torres Strait Islander peoples have used art as a medium to pass down their cultural stories, spiritual beliefs, and essential knowledge of the land. - ਆਪਣੀਆਂ ਮੌਖਿਕ ਪਰੰਪਰਾਵਾਂ ਨੂੰ ਨਿਖਾਰਦੇ ਹੋਏ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਦੇ ਲੋਕਾਂ ਨੇ ਜ਼ਮੀਨ ਨਾਲ ਜੁੜੇ ਅਧਿਆਤਮਿਕ ਵਿਸ਼ਵਾਸ, ਜ਼ਰੂਰੀ ਗਿਆਨ ਅਤੇ ਸੱਭਿਆਚਾਰਕ ਕਹਾਣੀਆਂ ਨੂੰ ਕਲਾ ਦੇ ਮਾਧਿਅਮ ਨਾਲ ਅੱਗੇ ਤੋਰਿਆ ਹੈ।
    Más Menos
    11 m
  • Facing religious discrimination at work? These are your options - ਨੌਕਰੀਆਂ ‘ਤੇ ਆਪਣੇ ਧਾਰਮਿਕ ਅਧਿਕਾਰਾਂ ਬਾਰੇ ਜਾਣੋ
    Jun 12 2024
    Australia is a party to the International Covenant on Civil and Political Rights, which provides extensive protections to religious freedom. However, specific legislated protections vary across jurisdictions. If you have experienced religious discrimination at work, it is important to know your options, whether you are considering submitting a complaint or pursuing the matter in court. - ਆਸਟ੍ਰੇਲੀਆ ਅੰਤਰਰਾਸ਼ਟਰੀ ਸਿਵਲ ਅਤੇ ਰਾਜਨੀਤਿਕ ਅਧਿਕਾਰਾਂ ਦੇ ਇਕਰਾਰਨਾਮੇ ਦਾ ਇੱਕ ਹਿੱਸਾ ਹੈ। ਇਹ ਧਾਰਮਿਕ ਆਜ਼ਾਦੀ ਲਈ ਵਿਆਪਕ ਸੁਰੱਖਿਆ ਅਤੇ ਇਸਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ। ਆਸਟ੍ਰੇਲੀਆ ਵਿੱਚ ਕੰਮ ਵਾਲੀ ਥਾਂ ਉੱਤੇ ਧਰਮ ਦੇ ਆਧਾਰ ਕਾਰਨ ਕਿਸੇ ਨਾਲ ਵਿਤਕਰਾ ਕਰਨ ਵਿਰੁੱਧ ਵੱਖੋ-ਵੱਖ ਅਧਿਕਾਰ ਖੇਤਰਾਂ ਅੰਦਰ ਵੱਖੋ-ਵੱਖ ਕਾਨੂੰਨ ਮੌਜੂਦ ਹਨ।
    Más Menos
    10 m
  • Australia’s coffee culture explained - ਜਾਣੋ ਕਿ ਆਸਟ੍ਰੇਲੀਆ ‘ਚ ਕੌਫੀ ਪੀਣ ਦਾ ਰਿਵਾਜ ਕਿੱਥੋਂ ਆਇਆ ਤੇ ਇਹ ਕਿਹੋ ਜਿਹਾ ਹੈ?
    Jun 4 2024
    Australians are coffee-obsessed, so much so that Melbourne is often referred to as the coffee capital of the world. Getting your coffee order right is serious business, so let’s get you ordering coffee like a connoisseur. - ਆਸਟ੍ਰੇਲੀਆ ਦੇ ਲੋਕ ਕੌਫੀ ਦੇ ਇੰਨੇ ਸ਼ੌਕੀਨ ਹਨ ਕਿ ਮੈਲਬੌਰਨ ਨੂੰ ਦੁਨੀਆ ਦੀ ਕੌਫੀ ਰਾਜਧਾਨੀ ਕਿਹਾ ਜਾਂਦਾ ਹੈ। ਕੌਫੀ ਆਰਡਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਤਾਂ ਆਓ ਇਸ ਹਫ਼ਤੇ ਅਸੀਂ ਕੌਫੀ ਦੇ ਮੈਨਿਊ ਨੂੰ ਹੋਰ ਨੇੜੇ ਤੋਂ ਜਾਣੀਏ।
    Más Menos
    10 m