Footprints- (Punjabi Podcast)

De: Satbir Singh Noor
  • Resumen

  • Footprints ਨਕਸ਼ ਢੂੰਡਦੀ ਉਹ ਭਟਕਣ ਹੈ ਜੋ ਆਪਣੇ ਆਪ ਨੂੰ ਲੱਭਣ, ਪਛਾਨਣ ਤੇ ਸਿਆਨਣ ਦੇ ਯਤਨ ਵਿਚ ਕਦੇ ਨਵੇਂ ਭਰਮ ਬੁਣਦੀ ਹੈ, ਕਦੇ ਪਰਛਾਵਿਆਂ ਚ ਪਿਘਲਦੀ ਹੈ ਤੇ ਕਦੇ ਪੁਰਸਲਾਤਾਂ ਦੇ ਆਰ ਪਾਰ ਨਿਕਲ ਜਾਂਦੀ ਹੈ। ਸਮੇਂ ਦੇ ਪਾਰ ਦੀ ਦੁਨੀਆਂ ਸੁਪਨਾਉਂਦੀ ਤੇ ਕਦੇ ਹਕੀਕਤ ਦੀ ਮਿੱਟੀ ਨਾਲ ਲਿਬੜਦੀ। ਇਹ ਭਟਕਣ ਸਾਡੀ ਸਾਰਿਆਂ ਦੀ ਹੈ ਤੁਹਾਡੀ ਮੇਰੀ। ਇਹ ਉਹ ਸਵਾਲ ਨੇ ਜਿੰਨਾਂ ਦੇ ਜਵਾਬ ਨਹੀਂ ਹੁੰਦੇ, ਬਸ ਉਹਨਾਂ ਦੀ ਤਲਾਸ਼ ਹੁੰਦੀ ਹੈ। ਮੈਂ ਵੀ ਉਸੇ ਤਲਾਸ਼ ਦੀ ਭਟਕਣ ਵਿਚ ਹਾਂ। ਇਕਾਂਤ ਚ ਬੈਠ ਕੇ ਸੁਣਨਾ/ ਸੋਚਣਾ ਸ਼ਾਇਦ ਆਪਾਂ ਤਲਾਸ਼ ਦੇ ਇਸ ਸਫਰ ਵਿੱਚ ਇਕ ਦੂਜੇ ਨੂੰ ਮਿਲ ਪਈਏ। -ਸਤਿਬੀਰ - Created by Satbir Singh Noor For more: https://linktr.ee/satbirnoor
    Satbir Singh Noor
    Más Menos
Episodios
  • Episode 35: ਪਹਾੜ
    May 18 2023

    ਪਹਾੜ, ਜਿੰਨੇ ਉੱਚੇ ਹੁੰਦੇ ਨੇ ਉਨ੍ਹੇ ਹੀ ਸਹਿਜ ਹੁੰਦੇ ਨੇ। ਉਨ੍ਹਾਂ ਦੀਆਂ ਬਣਤਰਾਂ ਵਿੱਚ ਸੈਂਕੜੇ ਰਮਜ਼ਾਂ ਹੁੰਦੀਆਂ ਨੇ। ਇਨ੍ਹਾਂ ਕੋਲ ਏਨਾ ਸਹਿਜ ਹੁੰਦੈ, ਬੰਦੇ ਨੂੰ ਜੋਗੀ ਬਣਾ ਦਿੰਦੇ ਨੇ। ਜਿਹੜੇ ਹੇਠਾਂ ਚਰਖੇ ਦੀ ਘੂਕ ਛੱਡ ਕੇ ਇਨ੍ਹਾਂ ਦਾ ਹਾਣ ਮਾਣਨ ਜਾਂਦੇ ਨੇ, ਉਹ ਇਹਨਾਂ ਦੇ ਕੋਲ ਰਹਿੰਦੇ ਰਹਿੰਦੇ ਸਹਿਜ ਰਹਿੰਦੇ ਨੇ।

    Written by: Gurdeep Singh Dhillon

    Narrated by: Satbir

    Follow us on: https://linktr.ee/satbirnoor

    Más Menos
    2 m
  • Episode 34: ਧੁੱਪ ਦੇ ਰੰਗ
    May 11 2023

    ਸੂਰਜ ਸਿੱਧਾ ਕੁਝ ਨ੍ਹੀਂ ਕਰਦਾ, ਉਹ ਧੁੱਪ ਰਾਹੀਂ ਆਪਣੇ ਰੰਗ ਜਿਉਂਦੈ। ਧੁੱਪ ਵਿੱਚ ਕਪਾਹ ਦੀਆਂ ਛਟੀਆਂ ਦੇ ਖਿੜੀ ਕਪਾਹ ਦਾ ਰੰਗ ਚੁਗਾਵੀ ਵੱਧ ਜਾਣਦੀ ਐ। ਜਦੋਂ ਉਹ ਕਪਾਹ ਚੁਗਦੀ ਐ ਤਾਂ ਧੁੱਪ ਨਵੇਂ ਰੰਗ ਵਟਦੀ ਐ। Written by: Gurdeep Singh Dhillon

    Narrated by: Satbir

    Follow us on: https://linktr.ee/satbirnoor

    Más Menos
    4 m
  • Episode 33: ਏਨੀ ਲੰਮੀ ਰਾਤ
    May 4 2023

    ਏਨ੍ਹੀ ਚੁੱਪ ਰਾਤ ਕਦੇ ਕਦਾਈਂ ਹੁੰਦੀ ਐ। ਏਨੀ ਚੁੱਪ ਐ ਕਿ ਮੇਰੇ ਸਾਹ ਵੀ ਸ਼ੋਰ ਕਰ ਰਹੇ ਨੇ। ਫਿਕਰ, ਆਸੇ ਪਾਸੇ ਪਏ ਨੇ। ਥੋੜ੍ਹਾਂ ਹਿੱਲਾਂ ਗਾ ਤਾਂ ਉਹ ਆਪਣੀ ਗੱਲ ਕਹਿਣਗੇ। ਇੱਕ ਥਾਂ ਟਿਕਟਿਕੀ ਲੱਗੀ ਐ। ਏਨੀ ਲੰਮੀ ਰਾਤ ਐ, ਚਿੱਤ ਤਾਂ ਕਰਦੈ ਇਸ ਇਕਹਿਰੀ ਨੂੰ ਦੂਹਰੀ ਕਰਕੇ ਬੁੱਕਲ ਮਾਰ ਲਵਾਂ।

    Written by: Gurdeep Singh Dhillon

    Narrated by: Satbir

    Follow us on: https://linktr.ee/satbirnoor

    Más Menos
    3 m

Lo que los oyentes dicen sobre Footprints- (Punjabi Podcast)

Calificaciones medias de los clientes

Reseñas - Selecciona las pestañas a continuación para cambiar el origen de las reseñas.