Episodios

  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 17 ਜੁਲਾਈ 2024
    Jul 17 2024
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
    Más Menos
    3 m
  • ਆਸਟ੍ਰੇਲੀਆ ਦੇ ਛੋਟੇ ਕਾਰੋਬਾਰੀ ਮਾਲਕ ਹੁਣ 100 ਤੋਂ ਵੱਧ ਭਾਸ਼ਾਵਾਂ ਵਿੱਚ ਜਾਣਕਾਰੀ ਅਤੇ ਸਹਾਇਤਾ ਤੱਕ ਪਹੁੰਚ ਕਰ ਸਕਣਗੇ
    Jul 17 2024
    ਛੋਟੇ ਕਾਰੋਬਾਰੀ ਮਾਲਕ ਹੁਣ ਆਸਟ੍ਰੇਲੀਅਨ ਸਮਾਲ ਬਿਜ਼ਨਸ ਐਂਡ ਫੈਮਲੀ ਐਂਟਰਪ੍ਰਾਈਜ਼ ਓਮਬਡਸਮੈਨ ਤੋਂ 100 ਤੋਂ ਵੱਧ ਭਾਸ਼ਾਵਾਂ ਵਿੱਚ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਓਮਬਡਸਮੈਨ ਦੀ ਵੈੱਬਸਾਈਟ ਨੂੰ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਲੋਕਾਂ ਲਈ ਆਸਾਨ ਬਣਾਉਣ ਲਈ ਅੱਪਡੇਟ ਕੀਤਾ ਗਿਆ ਹੈ।
    Más Menos
    8 m
  • 'ਮਾਣ ਵਾਲੀ ਗੱਲ': ਕੇ-ਮਾਰਟ ਦੇ ਨਵੇਂ ਵਿਗਿਆਪਨ ਵਿੱਚ ਨਜ਼ਰ ਆਇਆ ਸਿੱਖ ਬੱਚਾ ਨੌਨਿਹਾਲ ਸਿੰਘ, ਚਾਰ ਸਾਲਾਂ ਤੋਂ ਕਰ ਰਿਹਾ ਹੈ ਮਾਡਲਿੰਗ
    Jul 17 2024
    6 ਸਾਲਾ ਸਿੱਖ ਬੱਚਾ ਨੌਨਿਹਾਲ ਸਿੰਘ ਲਗਭਗ ਪਿਛਲੇ 4 ਸਾਲ ਤੋਂ ਇੱਕ ਚਾਈਲਡ ਮਾਡਲ ਵਜੋਂ ਬਹੁਤ ਸਾਰੇ ਵਿਗਿਆਪਨਾਂ ਵਿੱਚ ਕੰਮ ਕਰ ਚੁੱਕਾ ਹੈ। ਹਾਲ ਹੀ ਵਿੱਚ ਕੇ-ਮਾਰਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਨਵੀਂ ਕੈਟਾਲਾਗ ਅਤੇ ਆਨਲਾਈਨ ਵਿਗਿਆਪਨ ਵਿੱਚ ਨਜ਼ਰ ਆਉਣ ਤੋਂ ਬਾਅਦ ਨੌਨਿਹਾਲ ਸਿੰਘ ਦੀ ਹਰ ਕਿਸੇ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਰੂਪ ਪ੍ਰਦਰਸ਼ਿਤ ਕਰਨ ਵਾਲੇ ਇਸ ਵਿਗਿਆਪਨ ਨੂੰ ਵੀ ਸਰਾਹਿਆ ਜਾ ਰਿਹਾ ਹੈ।
    Más Menos
    11 m
  • ਪਾਕਿਸਤਾਨ ਡਾਇਰੀ : ਰਾਖਵੀਆਂ ਸੀਟਾਂ ਦੀ ਲੜਾਈ ’ਚ ਇਮਰਾਨ ਖਾਨ ਦੀ ਪਾਰਟੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਜਿੱਤ
    Jul 16 2024
    ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਚੋਣਾਂ ਬਾਰੇ ਆਪਣੀਆਂ ਖਾਸ ਸੀਟਾਂ ਦਾ ਕੇਸ ਸੁਪਰੀਮ ਕੋਰਟ ਵਿੱਚੋਂ ਜਿੱਤ ਲਿਆ ਹੈ। 13 ਜੱਜਾਂ ਦੇ ਬੈਂਚ ਵਾਲੇ ਫੁੱਲ ਕੋਰਟ ਰੈਫਰੈਂਸ ਵਿੱਚ 8 ਜੱਜਾਂ ਵਲੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਹੱਕ ਨੂੰ ਮੰਨਦਿਆਂ ਹੋਇਆਂ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਜਦਕਿ ਚੀਫ ਜਸਟਿਸ ਆਫ ਪਾਕਿਸਤਾਨ ਫਾਈਜ਼ ਈਸਾ ਸਮੇਤ 5 ਜੱਜਾਂ ਨੇ ਵਿਰੋਧ ਵਿੱਚ ਫੈਸਲਾ ਦਿੱਤਾ।ਇਮਰਾਨ ਖਾਨ ਦੀ ਪਾਰਟੀ ਵਲੋਂ ਇਸ ਕੇਸ ਦਾ ਜਿੱਤਣਾ ਉਨ੍ਹਾਂ ਦੇ ਵਿਰੋਧੀਆਂ ਲਈ ਵੱਡਾ ਸਿਆਸੀ ਝਟਕਾ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਫੈਸਲੇ ਤੋਂ ਬਾਅਦ ਦੂਜੀਆਂ ਪਾਰਟੀਆਂ ਤੋਂ ਉਹ ਖਾਸ ਸੀਟਾਂ ਵਾਪਸ ਲੈ ਲਈਆਂ ਜਾਣਗੀਆਂ ਜਿਨ੍ਹਾਂ ’ਤੇ ਇਮਰਾਨ ਖਾਨ ਦੀ ਪਾਰਟੀ ਦਾ ਹੱਕ ਬਣਦਾ ਸੀ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....
    Más Menos
    8 m
  • ਪਰਥ ਗੁਰੂਦੁਆਰਾ ਸਾਹਿਬ ਦੀ ਬਾਹਰਲੀ ਕੰਧ 'ਤੇ ਉਕਰਿਆ ਮਿਊਰਲ ਦੇ ਰਿਹਾ ਹੈ ਸਰਬਤ ਦੇ ਭਲੇ ਦਾ ਸੁਨੇਹਾ
    Jul 16 2024
    ਪਰਥ ਦੇ ਕੈਨਿੰਗਵੇਲ ਗੁਰੂਦੁਆਰਾ ਸਾਹਿਬ ਦੀ ਬਾਹਰਲੀ ਕੰਧ 'ਤੇ ਇੱਕ ਮਿਊਰਲ (ਕੰਧ ਚਿੱਤਰ) ਬਣਾਇਆ ਗਿਆ ਹੈ ਜਿਸ ਵਿੱਚ ਸਿੱਖ ਭਾਈਚਾਰੇ ਦੀ ਆਸਟ੍ਰੇਲੀਆ ਵਿਚਲੀ ਆਮਦ ਤੋਂ ਲੈਕੇ ਹੁਣ ਤੱਕ ਦੇ ਪਾਏ ਗਏ ਯੋਗਦਾਨਾਂ ਅਤੇ ਆਦਿਵਾਸੀ ਭਾਈਚਾਰੇ ਸਮੇਤ ਵਿਆਪਕ ਭਾਈਚਾਰੇ ਨਾਲ ਇਸ ਸਾਰੇ ਸਮੇਂ ਦੌਰਾਨ ਕਾਇਮ ਕੀਤੇ ਗਏ ਨਿੱਘਰ ਸਬੰਧਾਂ ਨੂੰ ਬਾਖੂਬੀ ਪ੍ਰਗਟਾਇਆ ਗਿਆ ਹੈ।
    Más Menos
    26 m
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 16 ਜੁਲਾਈ 2024
    Jul 16 2024
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
    Más Menos
    4 m
  • ਪੰਜਾਬੀ ਡਾਇਰੀ : ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਚੱਲਿਆ ਝਾੜੂ, ਅਕਾਲੀ ਦਲ ਚੌਥੇ ਸਥਾਨ ’ਤੇ
    Jul 16 2024
    ਹਾਲ ਹੀ ਵਿੱਚ ਹੋਈ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਦਰਜ ਕਰ ਲਈ ਹੈ ਜਦਕਿ ਭਾਜਪਾ ਦੂਜੇ ਸਥਾਨ ’ਤੇ, ਕਾਂਗਰਸ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਸਥਾਨ ’ਤੇ ਰਿਹਾ। ਕਰੀਬ ਮਹੀਨਾ ਪਹਿਲਾਂ ਲੋਕ ਸਭਾ ਚੋਣ ਜਿੱਤਣ ਵਾਲੀ ਕਾਂਗਰਸ ਪਾਰਟੀ ਨੂੰ ਇੱਥੇ ਆਗੂਆਂ ਦੀ ਅੰਦਰੂਨੀ ਖਹਿਬਾਜੀ ਦਾ ਖਾਮਿਆਜਾ ਭੁਗਤਣਾ ਪਿਆ। ਅਕਾਲੀ ਦਲ ਦੇ ਚੋਣ ਚਿੰਨ ’ਤੇ ਮੈਦਾਨ ਵਿੱਚ ਉਤਰੀ ਸੁਰਜੀਤ ਕੌਰ ਨੂੰ ਸਿਰਫ 1200 ਵੋਟਾਂ ਹੀ ਪਈਆਂ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....
    Más Menos
    9 m
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 15 ਜੁਲਾਈ 2024
    Jul 15 2024
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
    Más Menos
    4 m